Thursday, June 2, 2022

PSEB 8ਵੀਂ ਸ਼੍ਰੇਣੀ ਦੇ ਐਲਾਨੇ ਨਤੀਜੇ

 PSEB 8ਵੀਂ ਸ਼੍ਰੇਣੀ ਦੇ ਐਲਾਨੇ ਨਤੀਜੇ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8 ਸ਼੍ਰੇਣੀ ਦੇ ਐਲਾਨੇ ਗਏ ਨਤੀਜੇ ’ਚੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਮਿਡਲ ਸਕੂਲ ਪਿੰਡ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਗੁੰਮਟੀ ਨੇ 100 ਫ਼ੀਸਦੀ ਅੰਕ  ਪ੍ਰਾਪਤ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ

http://punjab.indiaresults.com/pseb/default.htm

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਸ਼੍ਰੇਣੀ ਦੀ ਟਰਮ 1 ਤੇ ਟਰਮ 2 ਪ੍ਰੀਖਿਆ 2022 (ਸਮੇਤ ਓਪਨ ਸਕੂਲ) ਦਾ ਨਤੀਜਾ ਅੱਜ ਬੋਰਡ ਚੇਅਰਮੈਨ ਪ੍ਰੋ.ਯੋਗਰਾਜ ਵਲੋਂ ਐਲਾਨ ਦਿੱਤਾ ਗਿਆ। ਇਸ ਸਾਲ 8ਵੀਂ ਸ਼੍ਰੇਣੀ 'ਚੋਂ 98.25 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ।

 ਪੰਜਾਬ ਸਕੂੂਲ ਸਿੱਖਿਆ ਬੋਰਡ ਨੇ ਅੱਜ ਬਾਅਦ ਦੁਪਹਿਰ 8ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਡਾਇਰੈਕਟਰ ਪ੍ਰੋ. ਯੋਗਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਸਰਕਾਰੀ ਮਿਡਲ ਸਕੂਲ ਗੁੰਮਟੀ ਦਾ ਮਨਪ੍ਰੀਤ ਸਿੰਘ 600 ਵਿਚੋਂ 600 ਅੰਕ ਪ੍ਰਾਪਤ ਕਰਕੇ ਪਹਿਲੇ ਨੰਬਰ ’ਤੇ ਰਿਹਾ ਜਦਕਿ ਹੁਸ਼ਿਆਰਪੁਰ ਦੇ ਐਸਏਵੀ ਜੈਨ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਦੀ ਹਿਮਾਨੀ ਨੇ 600 ਵਿਚੋਂ 596 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਅੰਮ੍ਰਿਤਸਰ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ ਤਹਿ. ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਨੇ 600 ਵਿਚੋਂ 596 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।


No comments:

Post a Comment